menu icon

ਕਲਿੱਕਲਾਅ (Clicklaw )’ਤੇ ਆਪਦਾ ਸਵਾਗਤ ਹੈ


ਕਲਿੱਕਲਾਅ ਇੱਕ ਅਜਿਹੀ ਵੈੱਬਸਾਈਟ ਹੈ ਜਿੱਥੇ ਤੁਸੀਂ ਬੀ ਸੀ ਦੇ ਕਾਨੂੰਨ ਬਾਰੇ ਜਾਣਕਾਰੀ ਲੈ ਸਕਦੇ ਹੋ। ਇੱਥੇ ਆਮ ਕਾਨੂੰਨੀ ਮੁੱਦਿਆਂ ਜਿਵੇਂ ਨੌਕਰੀ, ਰਿਹਾਇਸ਼ ਅਤੇ ਫੈਮਿਲੀ ਲਾਅ ਬਾਰੇ ਜਾਣਕਾਰੀ ਮਿਲਦੀ ਹੈ। ਇਹ ਜਾਣਕਾਰੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮਿਲਦੀ ਹੈ।
ਕਲਿੱਕਲਾਅ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਤੁਹਾਨੂੰ ਥੋੜੀ ਬਹੁਤੀ ਅੰਗਰੇਜ਼ੀ ਪੜ੍ਹਣੀ ਆਉਣੀ ਚਾਹੀਦੀ ਹੈ ਜਾਂ ਫੇਰ ਤੁਸੀਂ ਕਿਸੇ ਅੰਗਰੇਜ਼ੀ ਪੜ੍ਹਣ ਵਾਲੇ ਵਿਅਕਤੀ ਦੀ ਮਦਦ ਲੈ ਸਕਦੇ ਹੋ।
ਤੁਸੀਂ ਕਲਿੱਕਲਾਅ ਹੈਲਪਮੈਪ (Clicklaw HelpMap) ਦੀ ਵਰਤੋਂ ਕਰਕੇ ਆਪਣੀ ਕਮਿਉਨਿਟੀ ਦੇ ਕਾਨੂੰਨੀ ਮੁੱਦਿਆਂ ਸੰਬੰਧੀ ਮਦਦ ਲੈਣ ਲਈ ਕਿਸੇ ਵਿਅਕਤੀ ਦੀ ਭਾਲ ਕਰ ਸਕਦੇ ਹੋ । ਇਹਨਾਂ ਵਿੱਚੋਂ ਕੁਝ ਸੇਵਾਵਾਂ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਕਲਿੱਕਲਾਅ ਵਿਖੇ ਅਸੀਂ ਬੀ ਸੀ ਦੇ 25 ਤੋਂ ਵੱਧ ਭਰੋਸੇਯੋਗ ਸੰਗਠਨਾਂ ਨਾਲ ਕੰਮ ਕਰਦੇ ਹਾਂ ਜਿਹੜੇ ਲੋਕਾਂ ਲਈ ਕਾਨੂੰਨੀ ਪੜ੍ਹਾਈ ਅਤੇ ਜਾਣਕਾਰੀ ਦੇ ਸਰੋਤ ਪੈਦਾ ਕਰਦੇ ਹਨ।

ਇਸ ਵੈਬਸਾਈਟ ‘ਤੇ ਉਪਲਬਧ ਜਾਣਕਾਰੀ ਕੇਵਲ ਆਮ ਜਾਣਕਾਰੀ ਹੈ ਅਤੇ ਇਹ ਕਾਨੂੰਨੀ ਸਲਾਹ ਨਹੀਂ ਹੈ। ਜੇਕਰ ਤੁਹਾਨੂੰ ਕਿਸੇ ਵਿਸ਼ੇਸ਼ ਕਾਨੂੰਨੀ ਸਮੱਸਿਆ ਬਾਰੇ ਸਲਾਹ ਚਾਹੀਦੀ ਹੈ ਤਾਂ ਕ੍ਰਿਪਾ ਕਰਕੇ ਕਿਸੇ ਵਕੀਲ ਜਾਂ ਕਾਨੂੰਨੀ ਦਫ਼ਤਰ ਨਾਲ ਸੰਪਰਕ ਕਰੋ। ਤੁਸੀਂ ਹੈਲਪਮੈਪ (Helpmap) ਦੀ ਸਹਾਇਤਾ ਨਾਲ ਆਪਣੀ ਕਮਿਉਨਿਟੀ ਵਿੱਚ ਮੁਫ਼ਤ ਜਾਂ ਘੱਟ ਕੀਮਤ ਵਾਲ਼ੀਆਂ ਕਾਨੂੰਨੀ ਸੇਵਾਵਾਂ ਲੱਭ ਸਕਦੇ ਹੋ।


English Translation

Welcome to Clicklaw - Punjabi
Clicklaw is a website that you can use to find information about the law in BC. There is information on every-day legal topics, such as employment, housing, and family law. The information is available in many languages.
To get the most out of Clicklaw, you need to be able to read some English, or have a helper with you who can read English.
You can use the Clicklaw HelpMap to find someone who can help you with your legal issue in your community. Some of these services are offered in languages other than English.
At Clicklaw, we work with over 25 trusted organizations in BC that produce legal education and information resources for the public.
View a complete list of the languages available on Clicklaw.

The information on this website is provided as general information and is not legal advice. If you need advice about a specific legal problem, please contact a lawyer or legal clinic. You can use the HelpMap to find free or low-cost legal services in your community.
MOSAIC

ਮੋਜ਼ੈਕ

ਮੋਜ਼ੈਕ, ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀ ਇਕ ਬਹੁਭਾਸ਼ਾਈ ਸੰਸਥਾ ਹੈ ਜਿਹੜੀ ਉਨ੍ਹਾਂ ਮਸਲਿਆਂ ਦੇ ਹੱਲ ਲਈ ਸਮਰਪਿਤ ਹੈ ਜਿਹੜੇ ਇਮੀਗਰਾਂਟਾਂ ਅਤੇ ਰਫਿਊਜੀਆਂ ਦੇ ਵਸੇਬੇ ਅਤੇ ਕੈਨੇਡੀਅਨ ਸਮਾਜ ਨਾਲ ਮੇਲ ਦੇ ਦੌਰਾਨ ਉਨ੍ਹਾਂ `ਤੇ ਅਸਰ ਪਾਉਂਦੇ ਹਨ। ਮੋਜ਼ੈਕ ਦਾ ਵੈੱਬਸਾਈਟ ਹੈ ਜਿਹੜਾ ਤੁਹਾਨੂੰ ਆਪਣੀ ਬੋਲੀ ਵਿਚ ਕਾਨੂੰਨੀ ਜਾਣਕਾਰੀ ਲੱਭਣ ਦੀ ਸਹੂਲਤ ਦਿੰਦਾ ਹੈ।. ਮੋਜ਼ੈਕ ਦੇ ਵੈੱਬਸਾਈਟ `ਤੇ ਪੰਜਾਬੀ ਵਿਚ ਵਸੀਲੇ ਇਹ ਹਨ।.


 
MOSAIC

MOSAIC

MOSAIC is a multilingual non-profit organization dedicated to addressing issues that affect immigrants and refugees in the course of their settlement and integration into Canadian society. MOSAIC has a website that allows you to search for legal information in your own language. View resources in Punjabi on MOSAIC's website.